Change Language     English

ਜ਼ਿਲ੍ਹਾ ਫ਼ਿਰੋਜ਼ਪੁਰ

  • ਫਿਰੋਜ਼ਪੁਰ ਦੀ ਸਥਾਪਨਾ 14ਵੀਂ ਸਦੀ ਵਿੱਚ ਫ਼ਿਰੋਜ਼ਸ਼ਾਹ ਤੁਗਲਕ ਦੁਆਰਾ ਕੀਤੀ ਗਈ ਸੀ। ਇਸ ਉਪਰੰਤ ਇਹ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਵਜੋਂ ਪ੍ਰਸਿੱਧ ਹੋਇਆ।
  • 19ਵੀਂ ਸਦੀ ਦੌਰਾਨ ਫਿਰੋਜ਼ਪੁਰ ਨੇ ਬ੍ਰਿਟਿਸ਼ ਛਾਉਣੀ ਵਜੋਂ ਅਹਿਮੀਅਤ ਹਾਸਲ ਕੀਤੀ। ਐਂਗਲੋ-ਸਿੱਖ ਯੁੱਧਾਂ (1845-46 ਅਤੇ 1848-49) ਦੌਰਾਨ, ਇਸ ਨੇ ਫਿਰੋਜ਼ਸ਼ਾਹ, ਮੁੱਦਕੀ ਅਤੇ ਸਭਰਾਓਂ ਵਿਖੇ ਤਿੱਖੀ ਲੜਾਈਆਂ ਵੇਖੀਆਂ ਜਿਨ੍ਹਾਂ ਨੇ ਇਸ ਦੇ ਇਤਿਹਾਸਕ ਲੈਂਡਸਕੇਪ 'ਤੇ ਸਥਾਈ ਪ੍ਰਭਾਵ ਛੱਡਿਆ।
  • ਸਾਰਾਗੜ੍ਹੀ ਗੁਰੂਦੁਆਰਾ ਫਿਰੋਜਪੁਰ ਵਿਖੇ ਉਹਨਾਂ 21 ਸਿੱਖ ਸਿਪਾਹੀਆਂ ਦੀ ਬਹਾਦਰੀ ਲਈ ਇੱਕ ਸ਼ਰਧਾਂਜਲੀ ਹੈ ਜਿਹਨਾਂ ਨੇ 1897 ਵਿੱਚ ਸਾਰਾਗੜ੍ਹੀ ਦੀ ਲੜਾਈ ਦੌਰਾਨ ਬਹਾਦਰੀ ਨਾਲ ਆਪਣੀ ਪੋਸਟ ਦੀ ਰੱਖਿਆ ਕੀਤੀ ਸੀ। ਇਹ ਇਤਿਹਾਸਿਕ ਮੀਲ ਪੱਥਰ ਉਨ੍ਹਾਂ ਦੀ ਬਹਾਦਰੀ ਦਾ ਪ੍ਰਤੀਕ ਹੈ। ਇਹਨਾਂ ਸਿਪਾਹੀਆਂ ਵਿੱਚੋਂ ਬਹੁੱਤ ਸਾਰੇ ਸਿਪਾਹੀ ਫਿਰੋਜਪੁਰ ਦੇ ਨਿਵਾਸੀ ਸਨ। ਇਸ ਲਈ ਇਹਨਾਂ ਸੈਨਿਕਾਂ ਦੀ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਇਸ ਸਥਾਨ ਤੇ ਸਾਰਾਗੜ੍ਹੀ ਜੰਗੀ ਯਾਦਗਾਰ ਅਤੇ ਇਕ ਅਜਾਇਬ ਘਰ ਬਣਾਇਆ ਜਾ ਰਿਹਾ ਹੈ।
  • ਫਿਰੋਜਪੁਰ ਨੂੰ 'ਸ਼ਹੀਦਾਂ ਦੀ ਧਰਤੀ' ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਭਾਰਤ ਦੀ ਅਜਾਦੀ ਦੀ ਲੜਾਈ ਵਿੱਚ ਇਸਦਾ ਬਹੁੱਤ ਵੱਡਾ ਯੋਗਦਾਨ ਹੈ। ਇਹ ਉਹੀ ਸਥਾਨ ਹੈ ਜਿੱਥੇ 1931 ਈਸਵੀ ਵਿੱਚ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸਸਕਾਰ ਕੀਤਾ ਗਿਆ ਸੀ। ਬਟੂਕੇਸ਼ਵਰ ਦੱਤ ਜਿਹਨਾਂ ਨੂੰ ਆਮ ਤੌਰ ਤੇ ਬੀ. ਕੇ. ਦੱਤ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਸਸਕਾਰ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ਕੋਲ ਹੀ ਕੀਤਾ ਗਿਆ ਸੀ। ਹੁਸੈਨੀਵਾਲਾ ਸ਼ਹੀਦੀ ਯਾਦਗਾਰ ਜਿਸ ਨੂੰ ਰਾਸ਼ਟਰੀ ਸ਼ਹੀਦਾਂ ਦੀ ਯਾਦਗਾਰ ਵੀ ਕਿਹਾ ਜਾਂਦਾ ਹੈ। ਹੂਸੈਨੀਵਾਲਾ ਯਾਦਗਾਰ ਨੂੰ ਕੁਰਬਾਨੀ ਅਤੇ ਦੇਸ਼ ਭਗਤੀ ਦੇ ਪ੍ਰਤੀਕ ਵਜੋਂ ਵੀ ਜਾਣਿਆ ਜਾਂਦਾ ਹੈ।
  • ਆਜ਼ਾਦੀ ਤੋਂ ਬਾਅਦ, ਫਿਰੋਜ਼ਪੁਰ 1965 ਅਤੇ 1971 ਦੀਆਂ ਭਾਰਤ-ਪਾਕਿਸਤਾਨ ਜੰਗਾਂ ਦੌਰਾਨ ਯੁੱਧ ਦਾ ਇੱਕ ਮਹੱਤਵਪੂਰਨ ਕੇਂਦਰ ਸੀ ਜਿੱਥੇ ਭਾਰਤੀ ਫੌਜ ਅਤੇ ਬੀਐਸਐਫ ਦੇ ਸਿਪਾਹੀਆਂ ਨੇ ਸਫਲਤਾਪੂਰਵਕ ਭਾਰਤੀ ਖੇਤਰ ਦੀ ਰੱਖਿਆ ਕੀਤੀ ਅਤੇ ਬਹੁਤ ਕੁਰਬਾਨੀਆਂ ਦਿੱਤੀਆਂ। ਹੁਸੈਨੀਵਾਲਾ ਵਿਖੇ 2006 ਵਿੱਚ ਬਹਾਦਰ ਭਾਰਤੀ ਫੌਜ ਦੇ ਜਵਾਨਾਂ ਨੂੰ ਸਮਰਪਿਤ ਇੱਕ ਜੰਗੀ ਯਾਦਗਾਰ ਬਣਾਈ ਗਈ ਸੀ। 1971 ਦੀ ਭਾਰਤ-ਪਾਕਿ ਜੰਗ ਦੌਰਾਨ ਸ਼ਹੀਦ ਬੀਐਸਐਫ ਸਿਪਾਹੀਆਂ ਨੂੰ ਸਮਰਪਿਤ ਜੰਗੀ ਯਾਦਗਾਰ ਬਣਾਈ ਜਾ ਰਹੀ ਹੈ ਜਿਨ੍ਹਾਂ ਨੇ ਇਸ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
  • ਫਿਰੋਜ਼ਪੁਰ ਸ਼ਹਾਦਤ ਦੀ ਇੱਕ ਜੀਵਤ ਬਿਰਤਾਂਤ ਨੂੰ ਮੂਰਤੀਮਾਨ ਕਰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਕੌਮ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲਿਆਂ ਦਾ ਜਜ਼ਬਾ ਸਦੀਵੀ ਤੌਰ 'ਤੇ ਆਪਣੀ ਪਛਾਣ ਵਿੱਚ ਉੱਕਰਿਆ ਰਹੇ।

ਸੈਲਾਨੀਆਂ ਲਈ ਦੇਖਣ ਯੋਗ ਸਥਾਨ

ਰਾਸ਼ਟਰੀ ਸ਼ਹੀਦਾਂ ਦੀ ਸਮਾਧ, ਹੁਸੈਨੀਵਾਲਾ ਬਾਰਡਰ
ਐਂਗਲੋ ਸਿੱਖ ਵਾਰ ਮੈਮੋਰੀਅਲ, ਫਿਰੋਜ਼ਸ਼ਾਹ
ਸ਼ਾਨ-ਏ-ਹਿੰਦ ਗੇਟ
ਬਾਰਕੀ ਮੈਮੋਰੀਅਲ, ਫ਼ਿਰੋਜ਼ਪੁਰ ਛਾਉਣੀ
ਭਾਰਤ-ਪਾਕ ਰੀਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ
ਸਾਰਾਗੜ੍ਹੀ ਜੰਗੀ ਯਾਦਗਾਰ

ਅਕਸਰ ਪੁੱਛੇ ਜਾਣ ਵਾਲੇ ਸਵਾਲ

Q1- ਅਸੀਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਿਵੇਂ ਪਹੁੰਚ ਸਕਦੇ ਹਾਂ?

ਇੱਥੇ ਹਵਾਈ, ਰੇਲ ਜਾਂ ਸੜਕ ਰਾਹੀਂ ਪਹੁੰਚਣ ਲਈ ਕੁਝ ਵੇਰਵੇ ਹਨ।

ਆਵਾਜਾਈ :
ਹਵਾਈ : ਸਭ ਤੋਂ ਨਜ਼ਦੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਹੈ (124 ਕਿਲੋਮੀਟਰ, NH54 ਰਾਹੀਂ ਆਪਣੇ ਵਾਹਨ 'ਤੇ ਲਗਭਗ 2 ਘੰਟੇ 30 ਮਿੰਟ )। ਦੂਜਾ ਨਜ਼ਦੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ (242 ਕਿ.ਮੀ., NH5 ਰਾਹੀਂ ਆਪਣੇ ਵਾਹਨ 'ਤੇ ਲਗਭਗ 4 ਘੰਟੇ 5 ਮਿੰਟ)। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ, ਫ਼ਿਰੋਜ਼ਪੁਰ ਤੋਂ NH9 ਅਤੇ NH54 ਰਾਹੀਂ ਘੱਟੋ-ਘੱਟ 428 ਕਿਲੋਮੀਟਰ ਦੂਰ ਹੈ ।

ਰੇਲ : ਉੱਤਰੀ ਰੇਲਵੇ ਜ਼ੋਨ ਦੇ ਫ਼ਿਰੋਜ਼ਪੁਰ ਰੇਲਵੇ ਵਿਭਾਗ ਵਿੱਚ ਕਈ ਰੇਲਵੇ ਰੂਟ ਹਨ ਜੋ ਐੱਨ.ਸੀ.ਆਰ. ਦੇ ਮੁੱਖ ਰੇਲਵੇ ਸਟੇਸ਼ਨਾਂ, ਟਰਾਈਸਿਟੀ, ਪੰਜਾਬ ਰਾਜ ਦੇ ਅੰਦਰ ਦੇ ਸਟੇਸ਼ਨਾਂ ਅਤੇ ਹੋਰ ਰਾਜ ਜਿਵੇਂ ਰਾਜਸਥਾਨ, ਜੰਮੂ ਅਤੇ ਕਸ਼ਮੀਰ, ਮੁੰਬਈ ਆਦਿ ਨੂੰ ਵੀ ਮਿਲਾ ਰਹੀਆਂ ਹਨ। ਇਸ ਲਈ ਇਹ ਉੱਤਰੀ ਭਾਰਤ ਵਿੱਚ ਇਕ ਮਹੱਤਵਪੂਰਣ ਟ੍ਰਾਂਜਿਟ ਬਿੰਦੂ ਹੈ ।

ਸੜਕ : ਤਿੰਨ ਮਹੱਤਵਪੂਰਨ ਕੌਮੀ ਹਾਈਵੇ NH5, NH7, NH9 । ਫ਼ਿਰੋਜ਼ਪੁਰ ਤੱਕ ਪਹੁੰਚਣ ਲਈ ਵੱਖ-ਵੱਖ ਰਾਸ਼ਟਰੀ ਰਾਜ ਮਾਰਗਾਂ ਨਾਲ ਸਬੰਧਿਤ 2 ਮਹੱਤਵਪੂਰਨ ਰਾਜ ਮਾਰਗ SH15, SH20 ਹਨ। ਫ਼ਿਰੋਜ਼ਪੁਰ ਦੇ ਦੋ ਪ੍ਰਮੁੱਖ ਬੱਸ ਅੱਡੇ ਹਨ: ਬੱਸ ਅੱਡਾ ਫ਼ਿਰੋਜ਼ਪੁਰ ਸ਼ਹਿਰ ਅਤੇ ਬੱਸ ਅੱਡਾ ਫ਼ਿਰੋਜ਼ਪੁਰ ਛਾਉਣੀ।



Q2 ਜ਼ਿਲ੍ਹੇ ਵਿੱਚ ਦਿਲਚਸਪ ਸਥਾਨ ਕਿੱਥੇ ਹਨ?
ਲੜੀ ਨੰਬਰ ਵੇਰਵੇ ਫਿਰੋਜ਼ਪੁਰ ਤੋਂ ਦੂਰੀ
1. ਰਾਸ਼ਟਰੀ ਸ਼ਹੀਦਾਂ ਦੀ ਸਮਾਧ ਅਤੇ ਹੁਸੈਨੀਵਾਲਾ ਬਾਰਡਰ 10 Kms
2. ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ, ਫਿਰੋਜ਼ਪੁਰ ਛਾਉਣੀ 1.7 Kms
3. ਬਾਰਕੀ ਮੈਮੋਰੀਅਲ, ਫਿਰੋਜ਼ਪੁਰ ਛਾਉਣੀ 2 Kms
4. ਐੰਗਲੋ ਸਿੱਖ ਵਾਰ ਮੈਮੋਰੀਅਲ, ਫਿਰੋਜ਼ਸ਼ਾਹ 20 Kms
5. ਸ਼੍ਰੀ ਪੋਥੀਮਾਲਾ ਸਾਹਿਬ, ਗੁਰੂਹਰਸਹਾਏ 40 Kms
6. ਹਰੀਕੇ ਜੰਗਲੀ-ਜੀਵ ਸੈਂਚੂਰੀ, ਹਰੀਕੇ 50.6 Kms
7. ਜੈਨ ਮੰਦਰ ਜ਼ੀਰਾ 36 Kms
8. ਗੁਰਦੁਆਰਾ ਸ਼੍ਰੀ ਜ਼ਾਮਨੀ ਸਾਹਿਬ ਬਾਜੀਦਪੁਰ 8.3 Kms
9. ਬੋਪਾਰਾਏ ਰਾਈਫਲ ਰੇਂਜ, ਖਾਨੇ ਕੇ ਅਹਿਲ 4 Kms
10. ਚੱਕ ਸਰਕਾਰ ਜੰਗਲ,ਮਮਦੋਟ 25 Kms
11. ਭਾਰਤ-ਪਾਕਿ ਰੀਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ 12 Kms
12. ਸ਼ਾਨ-ਏ-ਹਿੰਦ ਗੇਟ 11 Kms


ਜ਼ਿਲ੍ਹੇ ਵਿੱਚ ਵੱਖ-ਵੱਖ ਰਿਹਾਇਸ਼ਾਂ ਕਿਹੜੀਆਂ ਹਨ?

ਕਿਸਮ ਨਾਮ ਪਤਾ
ਸਰਕਾਰੀ ਰੈਸਟ ਹਾਊਸ ਸਰਕਟ ਹਾਊਸ NH5, ਨੇੜੇ ਪਿੰਡ ਬਜੀਦਪੁਰ, ਫਿਰੋਜ਼ਪੁਰ
ਪੀ.ਡਬਲਯੂ.ਡੀ. ਬੀ. ਐਂਡ ਆਰ. ਰੈਸਟ ਹਾਊਸ ਪਿਛਲੀ ਪੁਲਿਸ ਭਵਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜ਼ਪੁਰ ਛਾਉਣੀ
ਸੈਨਿਕ ਰੈਸਟ ਹਾਊਸ ਸਾਰਾਗੜ੍ਹੀ ਗੁਰਦੁਆਰਾ ਦੇ ਪਿੱਛੇ, ਫਿਰੋਜ਼ਪੁਰ ਛਾਉਣੀ
ਗੈਸਟ ਹਾਉਸ ਮਿੱਤਲ ਗੈਸਟ ਹਾਉਸ  ਫਿਰੋਜਪੁਰ ਸ਼ਿਹਿਰ
ਪ੍ਰੇਸੀਡੇਂਟ ਗੈਸਟ ਹਾਉਸ  ਫਿਰੋਜ਼ਪੁਰ ਛਾਉਣੀ
ਹੋਟਲ ਹੋਟਲ ਸਿਗਨੇਚਰ  ਫਿਰੋਜਪੁਰ ਸ਼ਿਹਿਰ
ਹੋਟਲ ਕਵੀਨ ਆਫ਼ ਕਲਾਊਡਸ  ਫਿਰੋਜਪੁਰ ਸ਼ਿਹਿਰ
 ਅਲੀਜ਼ਾ ਹੋਟਲ  ਫਿਰੋਜਪੁਰ ਸ਼ਿਹਿਰ
ਕਿੰਗਜ਼ ਹੋਟਲ ਫਿਰੋਜਪੁਰ ਸ਼ਿਹਿਰ
ਹੋਟਲ ਕੇ ਸੰਸ  ਫਿਰੋਜਪੁਰ ਸ਼ਿਹਿਰ
ਹੋਟਲ ਸਵੇਰਾ  ਫਿਰੋਜ਼ਪੁਰ ਛਾਉਣੀ
ਹੋਟਲ ਜਨਕ  ਫਿਰੋਜਪੁਰ ਸ਼ਿਹਿਰ
ਧਰਮਸ਼ਾਲਾ  ਜੈਨ ਧਰਮਸ਼ਾਲਾ  ਰੇਲਵੇ ਸਟੇਸ਼ਨ ਰੋਡ, ਫ਼ਿਰੋਜ਼ਪੁਰ ਛਾਉਣੀ